~~~~~~~~~~~~~~~~~~~~~

--------------------------------------------------

( ਪ੍ਰਗਤੀਵਾਦੀ ਲੇਖਣੀ ਹੀ ਸਮਾਜ ਅੰਦਰ ਲਿਤਾੜੇ ਤੇ ਤਿ੍ਸਕਾਰੇ ਲੋਕਾਂ ਦੀ ਬਾਂਹ ਫੜਦੀ ਹੈ )

ਕਹਾਣੀਕਾਰ ਲਾਲ ਸਿੰਘ ਦਸੂਹਾ

(  +91-9465574866  )

E-mail : lalsinghdasuya@yahoo.com


 __________________________________________________________

~~~~~~~~~~~~~~~~~~~~~~

ਸਾਹਿਤਕ  ਵਿਸ਼ਲੇਸ਼ਕਾਂ  ਅਨੁਸਾਰ  ਪ੍ਰਸਿੱਧ  ਕਹਾਣੀਕਾਰ ਅਤੇ ਚਿੰਤਕ ਮਾਸਟਰ ਲਾਲ  ਸਿੰਘ  ਮਾਰਕਸਵਾਦੀ ਵਿਚਾਰਧਾਰਾ ਨਾਲ ਜੁੜਿਆ ਹੋਣ ਕਰਕੇ ਬੁਨਿਆਦੀ ਤੌਰ ਉਤੇ ਵਿਚਾਰਧਾਰਕ ਪ੍ਰਤੀਬੱਧਤਾ ਵਾਲਾ ਕਥਾਕਾਰ ਹੈ ਲਾਲ ਸਿੰਘ ਦੀ ਕਹਾਣੀ ਬਣਤਰ ਨੂੰ ਸਮਝਣਾ ਉਹਨਾਂ  ਸਥਿਤੀਆਂ  ਨੂੰ  ਵੀ  ਸਮਝਣਾ  ਹੈ  ਜਿਹਨਾਂ  ਕਰਕੇ  ਇਹ  ਪੈਦਾ  ਹੁੰਦੀ ਹੈ ਪਾਠਕਾਂ ਅਨੁਸਾਰ ਲਾਲ ਸਿੰਘ ਐਸਾ ਕਹਾਣੀਕਾਰ ਹੈ ,ਜਿਹੜਾ ਕਹਾਣੀ ਦੀ ਵਿਧਾ ਨੂੰ ਗਣਿਤ ਸ਼ਾਸ਼ਤਰੀ ਵਾਂਗ ਸਮਝਣ ਦਾ ਨਿਵੇਕਲਾ ਸੁਹਜ ਸ਼ਾਸ਼ਤਰ ਘੜਦਾ ਹੈ ਉਸ ਨੇ  ਕਹਾਣੀ  ਲਿਖਣ  ਲਈ  ਅਤੇ  ਇਸਦੇ  ਸੁਹਜ ਤੇ ਪ੍ਰਭਾਵ ਨੂੰ ਤਿਮੇਰਾ ਕਰਨ ਲਈ ਸਮਾਜੀ ਸ਼ਬਦਾਂ ਦੀ ਭਰਪੂਰ ਵਰਤੋਂ ਕੀਤੀ ਹੈ ਕਹਾਣੀ ਆਲੋਚਕਾਂ ਅਨੁਸਾਰ ਲਾਲ ਸਿੰਘ ਨੇ ਆਪਣੀ ਕਹਾਣੀ ਵਿੱਚ ਜਾਤ ਅਧਾਰਤ ਦਲਿਤ ਵਰਗ ਦੀ ਦੁਖਾਂਤਕ ਸਥਿਤੀ ਨੂੰ ਤਥਾ ਕਥਿਤ  ਜਾਤ  ਅਧਾਰਤ  ਦਲਿਤ  ਚਿੰਤਨ ਅਤੇ ਸਿਰਜਕ ਵਾਂਗ ਨਹੀ ਸਗੋਂ ਜਾਤੀ ਤੇ ਜਮਾਤੀ ਸਮਾਜ ਦੇ ਰਿਸ਼ਤੇ ਨੂੰ ਸਮਝਣ ਵਾਲੇ ਮਾਰਕਸੀ ਕਲਾ ਸਿਰਜਕ ਵਾਂਗ ਪੇਸ਼ ਕੀਤਾ ਹੈ ਲਾਲ ਸਿੰਘ ਜਿੱਥੇ ਪੰਜਾਬੀ ਦੇ ਲੋਕਯਾਨਕ ਦੇ ਸੱਭਿਆਚਜਕ ,ਸਮਾਜਿਕ, ਵਿੱਦਿਅਕ, ਸਾਹਿਤਕ, ਮਨੋਵਿਗਿਆਨਕ , ਇਤਿਆਦਿ ਸਮੱਸਿਆ ਗ੍ਰਸਤ ਪਹਿਲੂਆਂ ਨੂੰ ਦਰਸਾਉਣ ਲਈ ਇਹਨਾਂ ਨਾਲ ਸੰਬੰਧਤ ਢਾਚਿਆਂ ਉਤੇ ਵਿਅੰਗਆਤਮਕ ਸੱਟ ਮਾਰੀ ਹੈ ਪ੍ਰਸਿੱਧ  ਕਹਾਣੀਕਾਰ  ਅਤੇ  ਚਿੰਤਕ  ਮਾਸਟਰ  ਲਾਲ ਸਿੰਘ ਨੇ ਪਹਿਲਾਂ ਆਪਣੀ ਕਲਮ ਤੋਂ ਛੇ ਕਹਾਣੀ ਸੰਗ੍ਰਹਿ ਮਾਰਖੇਰੇ ( 1984 ) , ਬਲੌਰ ( 1986 ), ਧੁੱਪ ਛਾਂ ( 1990 ) , ਕਾਲੀ ਮਿੱਟੀ ( 1996 )  ਅਤੇ ਅੱਧੇ ਅਧੂਰੇ ( 2003 ), ਗੜ੍ਹੀ ਬਖ਼ਸ਼ਾ ਸਿੰਘ(2010) ਅਤੇ ਸੰਸਾਰ (2018) ਆਪਣੇ ਪਾਠਕਾਂ ਦੇ ਰੂ-ਬ-ਰੂ ਕਰ ਚੁੱਕੇ ਹਨ ਕਹਾਣੀਕਾਰ ਲਾਲ ਸਿੰਘ ਵੱਲੋਂ ਹੁਣੇ ਹੀ ਆਪਣਾ ਛੇਵਾਂ ਕਹਾਣੀ ਸੰਗ੍ਰਹਿ ਗੜ੍ਹੀ ਬਖਸ਼ਾ ਸਿੰਘ ਪਾਠਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਹੈ ਇਸ  ਸੰਗ੍ਰਹਿ  ਦੀਆਂ  ਛੇ  ਕਹਾਣੀਆਂ ਥਰਸਟੀ ਕਰੋਅ , ਚੀਕ ਬੁਲਬਲੀ , ਗੜੀ ਬਖਸ਼ਾ ਸਿੰਘ , ਅਕਾਲਗੜ੍ਹ , ਐਚਕਨ , ਅਤੇ ਪੀੜੀਆਂ  ਲੇਖਕ  ਦੇ  ਜੀਵਨ  ਤਰਜਬੇ  ਤੋਂ ਉਗਮੀਆਂ ਜਾਪਦੀਆਂ ਹਨ ਕਿਉਕਿ ਸਾਰੀਆਂ ਕਹਾਣੀਆਂ ਜਿੰਦਗੀ ਦੀਆਂ ਘਟਨਾਵਾਂ ਤੇ ਪਾਤਰਾਂ ਦੇ ਸੁਭਾਅ ਤੇ ਰੂਪ ਰੰਗ ਨੂੰ ਹੂ-ਬ-ਹੂ ਚਿੱਤਰਦੀਆਂ ਪ੍ਰਤੀਤ ਹੰਦੀਆਂ ਹਨ                                                                    

                                                                         (ਡਾ਼ ਚੰਦਨ ਮੋਹਨ)

ਡੀਪਾਰਟਮੈਂਟ ਔਫ਼ ਈਵਨਿੰਗ ਸਟੱਡੀਜ਼,ਪੰਜਾਬ ਯੂਨੀਵਰਸਿਟੀ,ਚੰਡੀਗੜ੍

__________________________________________________________

Make a free website with Yola